Create avatar

FOR PARENTS - PUNJABI

 

ਮਾਪਿਆਂ ਲਈ ਦ ਬੱਜ਼ (The Buzz) ਬਾਰੇ ਜਾਣਕਾਰੀ

ਦ ਬੱਜ਼ (The Buzz) 8 ਤੋਂ 18 ਸਾਲਾਂ ਦੀ ਉਮਰ ਦੇ ਬਹਿਰੇ ਬੱਚਿਆਂ ਅਤੇ ਕਿਸ਼ੋਰਾਂ ਲਈ ਐਨਡੀਸੀਐਸ (NDCS) ਦੀ ਉਤਸ਼ਾਹ ਵਧਾਉਣ ਵਾਲੀ ਵੈਬਸਾਈਟ ਹੈ। ਇਸ ਬਾਰੇ ਦੋ ਸਾਈਟਸ ਹਨ- ਇੱਕ ਬੱਚਿਆਂ ਲਈ (8 ਤੋਂ 11 ਸਾਲਾਂ ਦੀ ਉਮਰ) ਅਤੇ ਇੱਕ ਅਲ੍ਹੱੜ ਉਮਰ ਵਾਲਿਆਂ ਲਈ (12 ਤੋਂ 18 ਸਾਲਾਂ ਦੀ ਉਮਰ)।

 

ਦ ਬੱਜ਼ (The Buzz) ਬਹਿਰੇ ਬੱਚਿਆਂ ਅਤੇ ਕਿਸ਼ੋਰਾਂ ਨੂੰ ਆਪਣੀ ਖੁਦ ਦੀ ਸੁਰੱਖਿਅਤ ਅਤੇ ਸਾਕਾਰਾਤਮਕ ਆਨਲਾਈਨ ਸਪੇਸ (ਜਗ੍ਹਾਂ) ਦਿੰਦੀ ਹੈ। ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਸਾਈਨ ਅੱਪ (sign up) ਕਰਨ ਅਤੇ ਇਸ ਵਿੱਚ ਸ਼ਾਮਲ ਹੋਣ ਲਈ ਉਤਸਾਹਿਤ ਕਰੋ। ਜੇ ਉਹ ਉਭਰਦੇ ਕਲਾਕਾਰ, ਸੰਗੀਤਕਾਰ ਜਾਂ ਕੋਈ ਛੁੱਪੀ ਪ੍ਰਤਿਭਾ ਵਾਲੇ ਹਨ, ਤਾਂ ਅਸੀਂ ਇਸ ਬਾਰੇ ਤੁਹਾਡੇ ਤੋਂ ਸੁਣਨਾ ਚਾਹਾਂਗੇ ਅਤੇ ਵੈਬਸਾਈਟ 'ਤੇ ਉਹਨਾਂ ਬਾਰੇ ਕਹਾਣੀ ਲਈ ਵਿਸ਼ੇਸ਼ ਥਾਂ ਦੇਵਾਂਗੇ। ਸਵਾਲ ਮਿਲਿਆ? (Got a Question?) ਬਟਨ ਦਾ ਇਸਤੇਮਾਲ ਕਰਦਿਆਂ ਸਾਡੇ ਨਾਲ ਸੰਪਰਕ ਕਰੋ।

 

ਅਸੀਂ ਇਹ ਵੈਬਸਾਈਟ ਕਿਉਂ ਬਣਾਈ?

ਤੁਹਾਡੀ ਸਹਾਇਤਾ ਨਾਲ, ਐਨਡੀਸੀਐਸ (NDCS) ਨੇ ਲਗਪਗ 1,500 ਬਹਿਰੇ ਬੱਚਿਆਂ ਅਤੇ ਕਿਸ਼ੋਰਾਂ ਤੋਂ ਉਸ ਸੇਵਾ ਬਾਰੇ ਪੁੱਛਿਆ ਜੋ ਉਹ ਐਨਡੀਸੀਐਸ (NDCS) ਤੋਂ ਲੈਣਾ ਚਾਹੁਣਗੇ। ਕਿਸ਼ੋਰ ਅਵਸਥਾ ਵਾਲੇ ਜਿਹੜੇ ਬਹਿਰੇ ਲੋਕਾਂ ਤੋਂ ਸਵਾਲ ਕੀਤਾ ਗਿਆ ਉਹਨਾਂ ਵਿੱਚੋਂ 90 ਫੀਸਦੀ ਕਿਸ਼ੋਰ, ਬਹਿਰੇ ਲੋਕਾਂ ਲਈ ਇੱਕ ਸਮਰਪਿਤ ਵੈਬਸਾਈਟ ਚਾਹੁੰਦੇ ਸਨ।

 

ਵੈਬਸਾਈਟ ਵਿੱਚ ਕੀ ਸ਼ਾਮਲ ਹੁੰਦਾ ਹੈ?

ਦ ਬੱਜ਼ (The Buzz) ਬਹਿਰੇ ਕਿਸ਼ੋਰ ਨੌਜਵਾਨਾਂ ਨੂੰ ਨਵੇਂ ਦੋਸਤ ਬਣਾਉਣ, ਤਾਜ਼ਾ ਜਾਣਕਾਰੀ ਬਾਰੇ ਪਤਾ ਲਗਾਉਣ ਅਤੇ ਉਹਨਾਂ ਚੀਜ਼ਾਂ ਬਾਰੇ ਗੱਲਬਾਤ (chat) ਅਤੇ ਵਿਚਾਰ ਕਰਨ ਦਾ ਮੌਕਾ ਦਿੰਦੀ ਹੈ ਹੈ ਜੋ ਉਹਨਾਂ ਲਈ ਮਾਅਨੇ ਰੱਖਦੀਆਂ ਹਨ। ਸਾਈਟ ਦਾ ਬੇਹਦ ਨੇੜਿਓਂ ਨਿਰੀਖਣ ਕੀਤਾ ਜਾਂਦਾ ਹੈ ਅਤੇ ਵੈਬਸਾਈਟ ਦਾ ਇਸਤੇਮਾਲ ਕਰਦਿਆਂ ਬਹਿਰੇ ਬੱਚਿਆਂ ਅਤੇ ਕਿਸ਼ੋਰਾਂ ਨੂੰ ਸੁਰੱਖਿਅਤ ਰੱਖਣ ਲਈ ਉਹਨਾਂ ਦੀ ਮਦਦ ਵਾਸਤੇ ਸਾਡੇ ਇੱਕ ਸਪਸ਼ਟ ਸੁਰੱਖਿਆ ਨੀਤੀ (safety policy) ਹੈ।

 

ਚਰਚਾ ਵਾਲੇ ਆਕਰਸ਼ਿਤ ਵਿਸ਼ਿਆਂ (Cool Topics) ਪੇਸ਼ ਕਰਦੇ ਹਨ ਉਹਨਾਂ ਬਹਿਰੇ ਕਿਸ਼ੋਰ ਲੋਕਾਂ ਨੂੰ ਜਿਹਨਾਂ ਨੇ ਹੈਰਾਨੀਜਨਕ ਪ੍ਰਾਪਤੀਆਂ ਕੀਤੀਆਂ ਹਨ, ਜੋ ਇਸ ਸੁਨੇਹੇ ਦਾ ਦਮਦਾਰ ਢੰਗ ਨਾਲ ਪ੍ਰਚਾਰ ਕਰਦੇ ਹਨ ਕਿ ਬਹਿਰੇ ਕਿਸ਼ੋਰ ਜੋ ਵੀ ਚਾਹੁਣ ਉਹ ਸਫਲਤਾ ਹਾਸਲ ਕਰ ਸਕਦੇ ਹਨ। ਚਰਚਾ ਵਾਲੇ ਆਕਰਸ਼ਿਤ ਵਿਸ਼ਿਆਂ (Cool Topics) ਵਿੱਚ ਖ਼ਬਰਾਂ, ਸਮੀਖਿਆਵਾਂ, ਅਤੇ ਕਾਲਜ ਜਾਣ ਅਤੇ ਜਿੰਦਗੀ ਵਿੱਚ ਅੱਗੇ ਵਧਣ ਜਿਹੇ ਵਿਸ਼ਿਆਂ ਵਰਗੇ ਹੋਰ ਮਜ਼ੇਦਾਰ ਅਤੇ ਜਾਣਕਾਰੀ ਵਧਾਉਣ ਵਾਲੇ ਫੀਚਰ (ਵਿਸ਼ੇਸ਼ ਲੇਖ) ਵੀ ਹਨ।

 

ਪ੍ਰੋਗਰਾਮ (Events) ਵਾਲੇ ਹਿੱਸੇ ਵਿੱਚ ਦੇਸ਼ ਭਰ ਵਿੱਚ ਪੂਰੇ ਸਾਲ ਦੌਰਾਨ ਬਹਿਰੇ ਬੱਚਿਆਂ ਅਤੇ ਕਿਸ਼ੋਰਾਂ ਲਈ ਉਤਸ਼ਾਹ ਵਧਾਉਣ ਵਾਲੇ ਬਹੁਤ ਸਾਰੇ ਐਨਡੀਸੀਐਸ (NDCS) ਪ੍ਰੋਗਰਾਮਾਂ ਅਤੇ ਸਰਗਰਮੀਆਂ ਦੀ ਸੂਚੀ ਦਿੱਤੀ ਹੁੰਦੀ ਹੈ। ਸਾਡੇ ਸਾਰੇ ਪ੍ਰੋਗਰਾਮ- ਜਿਸ ਵਿੱਚ ਖੇਡ ਸਰਗਰਮੀਆਂ, ਕਲਾ ਕਾਰਜਸ਼ਾਲਾਵਾਂ (ਵਰਕਸ਼ਾਪਸ), ਕੈਂਪ, ਛੁੱਟੀਆਂ ਅਤੇ ਵਿਅਕਤੀਗਤ ਵਿਕਾਸ ਬਾਰੇ ਕੋਰਸ ਸ਼ਾਮਲ ਹੁੰਦੇ ਹਨ- ਬਹਿਰੇ ਬੱਚਿਆਂ ਅਤੇ ਕਿਸ਼ੋਰਾਂ ਨੂੰ ਆਪਣੇ ਦੋਸਤਾਂ ਨਾਲ ਮਿਲਣ ਜਾਂ ਹੋਰਨਾਂ ਨੂੰ ਦੋਸਤ ਬਣਾਉਣ, ਉਹਨਾਂ ਨੂੰ ਜਿੰਦਗੀ ਦੀਆਂ ਮਹਾਰਤਾਂ ਦੇਣ ਅਤੇ ਉਹਨਾਂ ਦੇ ਸਵੈ-ਮਾਣ ਵਿੱਚ ਵਾਧਾ ਕਰਨ ਲਈ ਉਹਨਾਂ ਦੀ ਮਦਦ ਵਾਸਤੇ ਉਲੀਕੇ ਜਾਂਦੇ ਹਨ।

 

buzz@ndcs.org.uk. 'ਤੇ ਈਮੇਲ ਰਾਹੀਂ ਆਪਣੀ ਵੈਬਸਾਈਟ ਬਾਰੇ ਕਿਸੇ ਵੀ ਸਵਾਲਾਂ ਜਾਂ ਪ੍ਰਤੀਕਰਮ ਦਾ ਅਸੀਂ ਸਵਾਗਤ ਕਰਦੇ ਹਾਂ।

 

 


Copyright © 2013 NDCS - all other trademarks are acknowledged as belonging to their respective owners. All rights reserved.
Registered Charity: England and Wales (1016532) and Scotland (SC040779)
Site by 4T2

  WebEncript - This site is verified as secure daily by encription limited